Screenshot-2021-08-07-at-11.38.11

ਨੋਮੀਨੇਸ਼ਨ ਦੀ
ਪ੍ਰਕਿਰਿਆ

ਜਿਸ ਸ਼੍ਰੇਣੀ ਵਿੱਚ ਤੁਸੀਂ ਐਪਲਾਈ ਕਰਨਾ ਚਾਹੁੰਦੇ ਹੋ, ਉਸਨੂੰ ਸਿਲੈਕਟ ਕਰੋ ਅਤੇ ਹੇਠਾਂ ਦਿੱਤੇ ਨੋਮੀਨੇਸ਼ਨ ਫ਼ਾਰਮ ਨੂੰ ਪੂਰਾ ਕਰੋ.

  • ਜਿਸ ਸ਼੍ਰੇਣੀ ਵਿੱਚ ਤੁਸੀਂ ਐਪਲਾਈ ਕਰਨਾ ਚਾਹੁੰਦੇ ਹੋ, ਉਸਨੂੰ ਸਿਲੈਕਟ ਕਰੋ ਅਤੇ ਹੇਠਾਂ ਦਿੱਤੇ ਨੋਮੀਨੇਸ਼ਨ ਫ਼ਾਰਮ ਨੂੰ ਪੂਰਾ ਕਰੋ.
  • ਇਕ ਵਾਰ ਨੋਮੀਨੇਸ਼ਨ ਫਾਰਮ ਸਬਮਿਟ ਹੋਣ ਤੋਂ ਬਾਦ ਤੁਹਾਨੂੰ ਅਗਲੇ ਸਟੈਪ ਬਾਰੇ ਈਮੇਲ ਕੀਤਾ ਜਾਵੇਗਾ.
    ਤੁਸੀਂ ਇੱਕ ਨਾਲੋਂ ਜਿਆਦਾ ਕੈਟੇਗਿਰੀ ਚੁਣ ਸਕਦੇ ਹੋ.
  • ਇਸ ਦੁਆਰਾਂ ਤੁਸੀਂ ਆਪਣੇ ਲਈ ਟਿਕਟਾਂ ਬੁੱਕ ਕਰ ਸਕਦੇ ਹੋ .

ਸਾਰੇ ਐਂਟਰੀ ਫਾਰਮਾਂ ਨੂੰ ਜਜਾਂ ਵੱਲੋਂ ਚੈਕ ਕੀਤਾ ਜਾਵੇਗਾ. ਜਜਾਂ ਵੱਲੋਂ ਹਰ ਐਂਟਰੀ ਫਾਰਮ ਵਿੱਚ ਪੁਛੇ ਗਏ ਹਰ ਸਵਾਲ ਲਈ ਨੰਬਰ ਦਿੱਤੇ ਜਾਣਗੇ.

ਸਭ ਤੋਂ ਜਿਆਦਾ ਨੰਬਰ ਵਾਲਿਆਂ ਐਂਟਰੀਆਨ ਨੂੰ ਸ਼ਾਰਟ ਲਿਸਟ ਕੀਤਾ ਜਾਵੇਗਾ . ਜਜਾਂ ਵੱਲੋਂ ਮੁਖ ਉਦੇਸ਼ ਅਤੇ ਸਹੀ ਨਤੀਜਿਆਂ ਲਈ ਐਂਟਰੀਆਂ ਨੂੰ ਚੈਕ ਕਰਨਗੇ. ਸਭ ਤੋਂ ਜਿਆਦਾ ਸਕੋਰ ਹਾਸਿਲ ਕਰਨ ਵਾਲਿਆਂ ਐਂਟਰੀਆਂ ਬਾਰੇ ਵਿਚਾਰ ਵਿਮਰਸ਼ ਕਰਨ ਤੋਂ ਬਾਦ ਜਜਾਂ ਵਲੋਂ ਹਰ ਸ਼੍ਰੇਣੀ ਵਿੱਚ ਜੇਤੂ ਚੁਣਿਆ ਜਾਵੇਗਾ. ਜਜਾਂ ਦਾ ਫੈਸਲਾਂ ਹੀ ਅੰਤਿਮ ਹੋਵੇਗਾ.

ਨੋਮੀਨੇਸ਼ਨ
ਦੀਆਂ ਸ਼੍ਰੇਣੀਆਂ

ਬਿਜਨਸ
ਪਰਸਨ
ਆਫ਼
ਦੀ ਈਅਰ

ਇਹ ਅਵਾਰਡ ਉਸ ਬਿਜਨੈਸਮੈਨ ਨੂੰ ਦਿੱਤਾ ਜਾਂਦਾ ਹੈ ਜੋ ਲੰਬੇ ਸਮੇਂ ਤੋ ਸਮਾਜਿਕ ਮੁਦਿਆਂ ਵਿੱਚ ਮੋਹਰੀ ਰਿਹਾ ਹੋਵੇ. ਐਪਲੀਕੇਸ਼ਨ ਵਿੱਚ ਹੇਠ ਲਿਖਿਆਂ ਗੱਲਾਂ ਦਾ ਧਿਆਨ ਰਖਿਆ ਜਾਵੇ :

  • ਕੰਪਨੀ ਦੇ ਉਦੇਸ਼ਾਂ ਅਤੇ ਟੀਚਿਆਂ ਦੀ ਸਪਸ਼ਟ ਤੌਰ ‘ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ।
  • ਤੁਹਾਡੇ ਹਾਲ ਹੀ ਦੇ ਕੰਮ ਬਾਰੇ ਜਾਣਕਾਰੀ, ਜਿਸ ਵਿੱਚ ਉਦੇਸ਼, ਲਾਗੂ ਕਰਨ, ਨਤੀਜੇ ਅਤੇ ਮੁਲਾਂਕਣ ਸ਼ਾਮਲ ਹਨ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ,
  • ਲੀਡਰਸ਼ਿਪ ਦੇ ਗੁਣਾਂ, ਪੁਰਸਕਾਰਾਂ ਜਾਂ ਵੱਡੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ , ਅਤੇ ਵੱਡੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਯੋਗਤਾ।
  • ਨਵੀਆਂ ਕਾਰੋਬਾਰੀ ਜਿੱਤਾਂ, ਵਿਕਾਸ ਅਤੇ ਅੰਦਰੂਨੀ/ਬਾਹਰੀ ਸਫਲਤਾ ਦੀ ਰੂਪਰੇਖਾ।
  • ਮਾਨਵਤਾ ਭਲਾਈ ਲਈ ਕੀਤੀਆਂ ਗਤੀਵਿਧੀਆਂ.

ਲਾਈਫਟਾਈਮ
ਐਚੀਵਮੈਂਟ
ਅਵਾਰਡ

ਓਹਨਾਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਜਿਹਨਾਂ ਨੇ ਆਪਣੀ ਜਿੰਦਗੀ ਵਿੱਚ ਆਪਣੇ ਆਪਣੇ ਖੇਤਰ ਵਿੱਚ ਆਪਣੀ ਕਮਿਉਨਿਟੀ ਦੇ ਲਈ ਅਤੇ ਆਪਣੇ ਵਤਨ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੋਵੇ. ਇਹ ਅਵਾਰਡ ਆਉਣ ਵਾਲੀ ਪੀੜੀਆਂ ਲਈ ਇਕ ਸਪਸ਼ਟ ਉਦਾਹਰਨ ਹੋਵੇਗਾ.

 

  • ਜਿਹਨਾ ਨੇ 25 ਸਾਲ ਜਾਂ ਇਸ ਤੋਂ ਵੀ ਜਿਆਦਾ ਆਪਣੇ ਖੇਤਰ ਵਿੱਚ ਅਤੇ ਨਾਲ ਨਾਲ ਆਪਣੀ ਕਮਿਉਨਿਟੀ ਵਿੱਚ ਲਗਾਤਾਰ ਐਕਟਿਵ ਰਹਿੰਦੇ ਹੋਏ ਲਗਾਤਾਰ ਆਰਥਿਕ ਅਤੇ ਹੋਰ ਖੇਤਰਾਂ ਵਿੱਚ ਸਫਲਤਾਵਾਂ ਹਾਸਿਲ ਕੀਤੀਆਂ ਹੋਣ.
  • ਜੋ ਆਪਣੇ ਪੂਰੇ ਕਰਿਅਰ ਵਿੱਚ ਬੇਹਤਰੀਨ ਲੀਡਰ ਸ਼ਿਪ ਨਿਭਾਉਂਦੇ ਹੋਏ ਹੋਰ ਲੋਆਂ ਨੂੰ ਇਹੋ ਜਿਹੀ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਨਾਸਰੋਤ ਬਣੇ ਹੋਣ.
  • ਸਵੈ-ਇਛਤ ਸੇਵਾ ਦੁਆਰਾ ਆਪਣੇ ਸਮੁਦਾਏ ਨੂੰ ਮਜਬੂਤ ਬਣਾਉਣ ਲਈ ਯੋਗਦਾਨ ਕੀਤਾ ਹੋਵੇ.
  • ਦੂਜਿਆਂ ਨੂੰ ਕਮਿਉਨਿਟੀ ਦੀ ਸੇਵਾ ਲਈ ਦੂਜਿਆਂ ਨੂੰ ਪ੍ਰੇਰਿਤ ਕਰਦੇ ਹੋਏ ਪ੍ਰੋਤਸਾਹਿਤ ਕਰਨ ਵਾਲੇ ਵਾਤਾਵਰਨ ਦਾ ਪ੍ਰਮਾਣ
  • ਦੂਜਿਆਂ ਦੇ ਕਰਿਅਰ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਅਤੇ ਦੂਜਿਆਂ ਦੀ ਤਰੱਕੀ ਵਿੱਚ ਪ੍ਰੇਰਣਾਸ੍ਰੋਤ ਬਣਨ ਦਾ ਪ੍ਰਮਾਣ
  • ਅਗਲੀ ਪੀੜ੍ਹੀ ਲਈ ਇੱਕ ਸਪਸ਼ਟ ਪ੍ਰੇਰਨਾ

ਵਰਦੀਧਾਰੀ ਅਤੇ
ਸਿਵਲ ਸੇਵਾਵਾਂ

ਵਰਦੀਧਾਰੀ ਅਤੇ ਸਿਵਲ ਸੇਵਾਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਜਾਂ ਇਹਨਾਂ ਵਿੱਚੋਂ ਕਿਸੇ ਵੀ ਸੇਵਾ ਰਾਹੀਂ ਭਾਈਚਾਰੇ ਵਿੱਚ ਯੋਗਦਾਨ ਲਈ। ਅਰਜੀਆਂ ਤੇ ਵਿਚਾਰ ਕਰਨ ਸਮੇਂ ਧਿਆਨ ਰਖੋ :

  • ਵਰਦੀਧਾਰੀ ਅਤੇ ਸਿਵਲ ਸੇਵਾ ਕੋਡ ਦੇ ਬੁਨਿਆਦੀ ਮੁੱਲਾਂ ਅਤੇ ਵਿਹਾਰਾਂ ਜਿਵੇਂ ਕਿ ਇਮਾਨਦਾਰੀ, ਸੱਚਾਈ, ਨਿਰਪੇਖਤਾ ਆਦਿ ਦਾ ਪ੍ਰਦਰਸ਼ਨ
  • ਆਪਣੇ ਮੂਲ ਕੰਮ ਅਤੇ ਰੋਲ ਤੋਂ ਵੱਧ ਕੇ ਕੀਤੇ ਗਏ ਇਨੋਵੇਟਿਵ ਕੰਮਾਂ ਪ੍ਰਤੀ ਵਚਨਬੱਧਤਾ
  • ਕਿਸੀ ਅਜਿਹੇ ਪ੍ਰੋਗ੍ਰਾਮ ਦਾ ਹਿੱਸਾ ਹੋਣਾ ਜਿਸ ਵਿੱਚ ਕੁਛ ਖਾਸ ਨਤੀਜੇ ਪ੍ਰਾਪਤ ਹੋਏ ਹੋਣ.
  • ਆਪਣੀ ਟੀਮ ਜਾਂ ਵਿਭਾਗ ਤੋ ਹੱਟ ਕੇ ਕੋਈ ਐਸਾ ਉਦਾਹਰਨ ਜੋ ਕਿਸੇ ਹੋਰ ਵਰਦੀਧਾਰੀ ਜਾਂ ਸਿਵਿਲ ਸਰਵਿਸ ਵਿੱਚ ਦੋਹਰਾਇਆ ਜਾ ਸਕਦਾ ਹੋਵੇ.

ਮੀਡੀਆ

ਕੋਈ ਅਜਿਹਾ ਵਿਅਕਤੀ ਜਿਸ ਨੇ ਮੀਡੀਆ ਵਿੱਚ ਆਪਣੀ ਪਛਾਣ ਬਣਾਈ ਹੈ, ਭਾਵੇਂ ਉਹ ਰਵਾਇਤੀ ਪ੍ਰਿੰਟ ਅਤੇ ਪ੍ਰਸਾਰਣ ਜਾਂ ਨਵੇਂ ਮੀਡੀਆ ਵਿੱਚ ਹੋਵੇ। ਅਰਜੀਆਂ ਤੇ ਵਿਚਾਰ ਕਰਨ ਸਮੇਂ ਧਿਆਨ ਰਖੋ:

  • ਆਪਣੇ ਪੇਸ਼ੇ ਨੂੰ ਹੋਰ ਅੱਗੇ ਵਧਾਉਣ ਲਈ ਰਣਨੀਤਕ ਸੋਚ ਦਾ ਸਪੱਸ਼ਟ ਸਬੂਤ।
  • ਆਪਣੇ ਖੇਤਰ ਵਿੱਚ ਰਚਨਾਤਮਕਤਾ ਅਤੇ ਨਵੀਨਤਾ ਦਾ ਸਪਸ਼ਟ ਪ੍ਰਦਰਸ਼ਨ।
  • ਸਮੁੱਚੇ ਤੌਰ ‘ਤੇ ਮੀਡੀਆ ਭਾਈਚਾਰੇ ਵਿੱਚ ਸਥਿਤੀ।
  • ਦੂਜਿਆਂ ਨੂੰ ਕਰੀਅਰ ਵਿੱਚ ਵਿਕਾਸ ਕਰਨ ਲਈ ਦਿੱਤੇ ਸਲਾਹ ਅਤੇ ਸਮਰਥਨ ਦਾ ਸਬੂਤ।

ਕਲਾ ਅਤੇ
ਸੱਭਿਆਚਾਰ

ਕੋਈ ਅਜਿਹਾ ਵਿਅਕਤੀ ਜਿਸ ਨੇ ਥੀਏਟਰ, ਸਿਨੇਮਾ, ਕਲਾ ਅਤੇ ਸੱਭਿਆਚਾਰ ਵਿੱਚ ਆਪਣੀ ਪਛਾਣ ਬਣਾਈ ਹੋਵੇ।

  • ਲਗਾਤਾਰ ਕੋਸ਼ਿਸ਼ ਦਾ ਪ੍ਰਦਰਸ਼ਨ ।
  • ਸਿੱਧ ਨਤੀਜੇ
  • ਰਚਨਾਤਮਕ ਅਤੇ ਨਵੀਨਤਾਕਾਰੀ ਸੰਕਲਪ।
  • ਕੋਈ ਵੀ ਰੁਕਾਵਟਾਂ ਜੋ ਦੂਰ ਕੀਤੀਆਂ ਗਈਆਂ ਸਨ।
  • ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ/ਵਧਾਉਣ ਲਈ ਸਹਾਇਤਾ।
  • ਤਾਕਤ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਕੋਈ ਅਜਿਹਾ ਕਰਤਬ ਜੋ ਦੂਜਿਆਂ ਨੂੰ ਇਸ ਖੇਤਰ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦਾ ਹੈ।

ਕਮਿਉਨਿਟੀ
ਸੇਵਾ

ਇੱਕ ਲੰਬੇ ਸਮੇਂ ਲਈ ਆਪਣੀ ਕਮਿਉਨਿਟੀ ਅਤੇ ਸਮਾਜ ਦੇ ਲਈ ਕੀਤੀ ਗਈ ਸੇਵਾ. ਅਰਜੀਆਂ ਵਿੱਚ ਇਹਨਾਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ :

  • ਸਵੈ ਇਛਤ ਸੇਵਾ ਦੇ ਜਰੀਏ ਆਪਣੀ ਕਮਿਉਨਿਟੀ ਨੂੰ ਮਜਬੂਤ ਬਣਾਉਣ ਲਈ ਦਿੱਤਾ ਗਿਆ ਯੋਗਦਾਨ.
  • ਕਮਿਉਨਿਟੀ ਸਰਵਿਸ ਦੇ ਮਾਹੋਲ ਨੂੰ ਉਤਸਾਹਿਤ ਕਰਨ ਲਈ ਦੂਜਿਆਂ ਨੂੰ ਪ੍ਰੇਰਨਾ ਅਤੇ ਹਿੰਮਤ ਦੇਣ ਦਾ ਸਪਸ਼ਟ ਉਦਾਹਰਨ.
  • ਲੀਡਰਸ਼ਿਪ ਕੁਆਲਿਟੀ, ਵੱਡੀਆਂ ਕਾਮਯਾਬੀਆਂ ਅਤੇ ਰਸਤੇ ਵਿੱਚ ਆਉਣ ਵਾਲਿਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਤਾਕਤ ਦਾ ਪ੍ਰਮਾਣ.
  • ਲੰਮੇ ਸਮੇਂ ਤਕ ਜੇਕਰ ਕਿਸੇ ਸੰਬੰਧਿਤ ਚੈਰਿਟੀ ਲਈ ਜੇਕਰ ਫੰਡ ਇਕੱਠਾ ਕੀਤਾ ਹੋਏ

ਸਪੋਰਟਸ
ਪਰਸਨੈਲਿਟੀ
ਆਫ਼ ਦੀ ਈਅਰ

ਅਜਿਹੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜੋ ਆਪਣੇ ਖੇਤਰ ਅਤੇ ਖੇਤਰ ਤੋਂ ਬਾਹਰ ਦੋਨਾਂ ਥਾਵਾਂ ਤੇ ਸਫਲ ਰਿਹਾ ਹੋਵੇ. ਅਰਜੀਆਂ ਵਿੱਚ ਇਹਨਾਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ:

  • ਖੇਡਾਂ ਵਿੱਚ ਪ੍ਰਾਪਤੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਝਲਕਦੀਆਂ ਹੋਣ।
  • ਤੁਹਾਡੀ ਖੇਡ ਵਿੱਚ ਇੱਕ ਸ਼ਾਨਦਾਰ ਹਰਫਨਮੌਲਾ ਪ੍ਰਤਿਸ਼ਠਾ ਦਾ ਸਬੂਤ।
  • ਖੇਡਾਂ ਤੋਂ ਪਰੇ ਹੋ ਕੇ ਪ੍ਰਾਪਤੀਆਂ ਦਾ ਪ੍ਰਭਾਵ।
  • ਸਮੁੱਚੇ ਤੌਰ ‘ਤੇ ਖੇਡ ਭਾਈਚਾਰੇ ਵਿੱਚ ਸਥਿਤੀ।
  • ਆਪਣੇ ਸਮਾਜ ਨੂੰ ਚੈਰੀਟੇਬਲ ਵਚਨਬੱਧਤਾਵਾਂ ਦੁਆਰਾ ਵਾਪਸ ਦੇਣ ਵਿੱਚ ਸ਼ਮੂਲੀਅਤ

ਪ੍ਰੋਫੈਸ਼ਨਲ
ਆਫ਼ ਦੀ ਈਅਰ

ਇਹ ਸ਼੍ਰੇਣੀ ਡਾਕਟਰੀ, ਕਾਨੂੰਨ, ਸਿੱਖਿਆ, ਬੈਂਕਿੰਗ, ਵਿੱਤ ਅਤੇ ਹੋਰਾਂ ਖੇਤਰ ਸਮੇਤ ਉਹਨਾਂ ਪੇਸ਼ੇਵਰਾਂ ਲਈ ਹੈ, ਜਿਨ੍ਹਾਂ ਨੇ ਆਪਣੇ ਪੇਸ਼ੇ ਦੀਆਂ ਉਚਾਈਆਂ ਨੂੰ ਹਾਸਲ ਕੀਤਾ ਹੈ। ਐਪਲੀਕੇਸ਼ਨਾਂ ‘ਤੇ ਵਿਚਾਰ ਕਰਨ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖੋ :

  • ਸੰਗਠਨ ਦੇ ਅੰਦਰ ਤੁਹਾਡੀ ਭੂਮਿਕਾ ਅਤੇ ਜ਼ਿੰਮੇਵਾਰੀਆਂ।
  • ਅਜਿਹੀਆਂ ਗਤੀਵਿਧੀਆਂ, ਪ੍ਰੋਜੈਕਟਾਂ ਜਾਂ ਪਹਿਲਕਦਮੀਆਂ ਨੂੰ ਦਰਸਾਓ ਜੋ ਤੁਸੀਂ ਸ਼ੁਰੂ ਕੀਤੀਆਂ ਹੋਣ, ਉਹਨਾਂ ਵਿੱਚ ਹਿੱਸਾ ਲਿਆ ਹੋਵੇ ਜਾਂ ਮੋਟੀਵੇਟ ਕੀਤਾ ਹੋਵੇ, ਜਿਸ ਕਾਰਨ ਪਰਫਾਰਮੈਂਸ ਵਿਚ ਵਾਧਾ ਹੋਇਆ ਹੋਵੇ।
  • ਉਹਨਾਂ ਦੇ ਹਿੱਸੇਦਾਰ ਸਮੂਹ ਜਿਵੇਂ ਕਿ ਸਹਿਕਰਮੀਆਂ / ਟੀਮ ਦੇ ਮੈਂਬਰਾਂ ਵਿੱਚ ਠੋਸ ਸਕਾਰਾਤਮਕ ਪ੍ਰਭਾਵ ਦਾ ਸਬੂਤ.
  • ਹਾਲ ਹੀ ਵਿਚ ਮਿਲੀਆਂ ਪ੍ਰਾਪਤੀਆਂ ਜਾਂ ਪੁਰਸਕਾਰਾਂ ਦਾ ਕੋਈ ਵੀ ਵੇਰਵਾ ਪ੍ਰਦਾਨ ਕਰੋ।
  • ਮਾਨਵਤਾ ਭਲਾਈ ਲਈ  ਕੀਤੀਆਂ ਗਤੀਵਿਧੀਆਂ।

ਵੂਮੈਨ
ਆਫ਼ ਦੀ ਈਅਰ

ਅਵਾਰਡ ਕਿਸੇ ਵੀ ਚੁਣੇ ਹੋਏ ਖੇਤਰ ਵਿੱਚ ਮਹੱਤਵਪੂਰਨ ਛਾਪ ਛੱਡਣ ਵਾਲੀ ਔਰਤ ਨੂੰ ਮਾਨਤਾ ਅਤੇ ਸਨਮਾਨ ਦੇਵੇਗਾ।

  • ਉਹਨਾਂ ਦੀ ਕੰਪਨੀ/ਪੇਸ਼ੇ/ਸਿਵਲ ਸੇਵਾ/ਵਰਦੀਧਾਰੀ ਸੇਵਾ ਦੇ ਅੰਦਰ ਅਧੀਨ ਕਰਮਚਾਰੀਆਂ ‘ਤੇ ਦ੍ਰਿਸ਼ਮਾਨ ਅਤੇ/ਜਾਂ ਠੋਸ ਪ੍ਰਭਾਵ।
  • ਕੰਪਨੀ ਦੇ ਅੰਦਰ ਜਾਂ ਬਾਹਰ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਸਮਰਪਣ
  • ਅੱਗੇ ਵਧਦੇ ਹੋਏ ਪ੍ਰੋਫੈਸ਼ਨਲ ਦੀ ਮਦਦ ਕੀਤੀ ਹੋਵੇ ਅਤੇ ਕਰਿਅਰ ਕੋਚਿੰਗ ਵਿੱਚ ਐਕਟਿਵ ਰਹੇ
  • ਆਪਣੇ ਖੇਤਰ ਵਿੱਚ ਕੋਈ ਵਖਰੀ ਪਹਿਚਾਨ ਬਣਾਈ ਹੋਵੇ
  • ਆਪਣੀ ਕਹਿਣੀ ਅਤੇ ਕਰਨੀ ਵਿੱਚ ਪੂਰੀ ਇਮਾਨਦਾਰੀ ਰਖਦੀ ਹੋਵੇ
  • ਤਾਕਤ ਅਤੇ ਭਰੋਸੇ ਦੀ ਅਜਿਹੀ ਤਸਵੀਰ ਪੇਸ਼ ਕਰਦੀ ਹੋਵੇ ਜੋ ਦੂਜਿਆਂ ਨੂੰ ਪ੍ਰੇਰਿਤ ਕਰੇ

ਐਂਟਰਪ੍ਰੀਨੀਓਰ
ਆਫ਼ ਦੀ ਈਅਰ

ਇਹ ਅਵਾਰਡ 40 ਸਾਲ ਤੋਂ ਘੱਟ ਉਮਰ ਦੇ ਕਿਸੇ ਨੋਜਵਾਨ ਅਤੇ ਚਾਹਵਾਨ ਉੱਦਮੀ ਨੂੰ ਦਿੱਤਾ ਜਾਂਦਾ ਹੈ ਜਿਸਦਾ ਇੱਕ ਸਫਲ ਬਿਜਨਸ ਚਲਾਉਣ ਵਿੱਚ ਬੇਹਤਰੀਨ ਰਿਕਾਰਡ ਰਿਹਾ ਹੋਵੇ.

  • ਉੱਦਮੀ ਭਾਵਨਾ, ਸਫਲ ਹੋਣ ਦੀ ਇੱਛਾ, ਜੋਖਮ ਉਠਾਉਣਾ, ਦ੍ਰਿੜ ਰਹਿਣਾ ਅਤੇ ਰੁਕਾਵਟਾਂ ਨੂੰ ਪਾਰ ਕਰਨ ਵਾਲਾ ।
  • ਨਵੀਨਤਾ ਦਾ ਸੱਭਿਆਚਾਰ ਬਣਾਉਂਦਾ ਹੈ ਅਤੇ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਕਰਦਾ ਹੈ।
  • ਕਾਰੋਬਾਰ ਵਿੱਚ ਕੋਈ ਵੀ ਨਵੀਂ ਪਹੁੰਚ ਜਾਂ ਤਕਨੀਕ।
  • ਨਵੇਂ ਬਾਜ਼ਾਰਾਂ ਵਿੱਚ ਵਿਸਤਾਰ ਕਰਕੇ ਸ਼ੁਰੂਆਤ ਤੋਂ ਹੀ ਮਾਰਕੀਟ ਹਿੱਸੇਦਾਰੀ ਵਿੱਚ ਵਾਧਾ।
  • ਕਾਰੋਬਾਰ ਦੇ ਉੱਚਤਮ ਨੈਤਿਕ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਕਾਇਮ ਰੱਖਦਾ ਹੈ।
  • ਸੰਗਠਨ ਇੱਕ ਪ੍ਰੇਰਨਾਦਾਇਕ ਉਦੇਸ਼ ਅਤੇ ਸਾਰਿਆਂ ਲਈ ਇੱਕ ਟਿਕਾਊ ਭਵਿੱਖ ਲਈ ਵਚਨਬੱਧ ਹੈ।

2022 ਲਈ ਆਪਣੀ ਨੋਮੀਨੇਸ਼ਨ ਇਥੇ ਸਬਮਿਟ ਕਰੋ

Nomination Form (Post)

NOMINATOR DETAILS

Share a bit about yourself